Skip to content

ਤੁਹਾਡੇ ਅਧਿਕਾਰਾਂ ਬਾਰੇ

ਆਸਟ੍ਰੇਲੀਆ ਆਪਣੇ ਆਪ ਨੂੰ ਇਕ ਨਿਰਪੱਖ ਦੇਸ਼ ਵਜੋਂ ਵੇਖਣਾ ਪਸੰਦ ਕਰਦਾ ਹੈ। ਬਦਕਿਸਮਤੀ ਨਾਲ, ਕਈ ਵਾਰ ਲੋਕਾਂ ਨਾਲ ਇਸ ਕਰਕੇ ਗਲਤ ਵਿਵਹਾਰ ਕੀਤਾ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਵਿਖਾਈ ਦਿੰਦੇ ਹਨ, ਉਹ ਕਿੱਥੋਂ ਆਏ ਹਨ ਜਾਂ ਉਹ ਕਿਸ ਵਿੱਚ ਵਿਸ਼ਵਾਸ ਕਰਦੇ ਹਨ। ਵਿਕਟੋਰੀਆ ਵਿੱਚ ਲੋਕਾਂ ਨੂੰ ਪੱਖਪਾਤੀ ਵਿਵਹਾਰ ਤੋਂ ਬਚਾਉਣ ਲਈ ਕਾਨੂੰਨ ਹਨ ਅਤੇ ਵਿਕਟੋਰੀਆ ਦਾ ਬਰਾਬਰ ਮੌਕਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕਮਿਸ਼ਨ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜਿੰਨ੍ਹਾਂ ਨਾਲ ਪੱਖਪਾਤੀ ਵਿਵਹਾਰ ਕੀਤਾ ਗਿਆ ਹੈ। ਆਪਣੇ ਅਧਿਕਾਰਾਂ ਅਤੇ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ, ਦੇ ਬਾਰੇ ਪਤਾ ਕਰੋ।

Asian/Indian woman and man looking at a laptop screen. The women points at something on the screen.

ਭੇਦਭਾਵ ਕੀ ਹੈ?

ਭੇਦਭਾਵ ਬਾਰੇ ਵਿਕਟੋਰੀਆ ਦਾ ਕਾਨੂੰਨ <g id=”1″>ਬਰਾਬਰ ਮੌਕੇ ਦਾ ਕਾਨੂੰਨ 2010 ਹੈ।</g>

ਭੇਦਭਾਵ ਉਸ ਸਮੇਂ ਹੁੰਦਾ ਹੈ ਜਦੋਂ ਤੁਹਾਡੇ ਨਾਲ ਕਿਸੇ ਨਿੱਜੀ ਵਿਸ਼ੇਸ਼ਤਾ ਕਰਕੇ ਪੱਖਪਾਤੀ ਜਾਂ ਵੱਖਰੇ ਤਰੀਕੇ ਨਾਲ ਵਿਵਹਾਰ ਕੀਤਾ ਜਾਂਦਾ ਹੈ – ਜਿਵੇਂ ਕਿ ਤੁਹਾਡੀ ਉਮਰ, ਲਿੰਗ, ਨਸਲ ਜਾਂ ਅਪੰਗਤਾ।

ਕਾਨੂੰਨ ਗਲਤ ਵਿਵਹਾਰ ਨੂੰ “ਗੈਰ-ਹਿੱਤਕਾਰੀ” ਕਹਿੰਦਾ ਹੈ।

ਇਹਨਾਂ ਕਰਕੇ ਤੁਹਾਡੇ ਨਾਲ ਗੈਰ-ਹਿੱਤਕਾਰੀ ਵਿਵਹਾਰ ਹੋਵੇ, ਵਿਕਟੋਰੀਆ ਵਿੱਚ ਇਹ ਕਾਨੂੰਨ ਦੇ ਵਿਰੁੱਧ ਹੈ:

ਜਦੋਂ ਭੇਦਭਾਵ ਕਾਨੂੰਨ ਦੇ ਖਿਲਾਫ ਹੁੰਦਾ ਹੈ

ਜਦੋਂ ਇਹ ਜਨਤਕ ਜੀਵਨ ਵਿੱਚ ਵਾਪਰਦਾ ਹੈ ਤਾਂ ਭੇਦਭਾਵ ਕਾਨੂੰਨ ਦੇ ਖਿਲਾਫ ਹੁੰਦਾ ਹੈ। ਕਾਨੂੰਨ ਨਿੱਜੀ ਵਿਵਹਾਰ ਉੱਤੇ ਲਾਗੂ ਨਹੀਂ ਹੁੰਦਾ, ਜਿਵੇਂ ਕਿ ਘਰ ਵਿੱਚ ਵਾਪਰੀ ਕੋਈ ਚੀਜ਼।

ਜਨਤਕ ਜੀਵਨ ਵਿੱਚ ਇਹ ਸ਼ਾਮਲ ਹਨ:

  • ਕੰਮ ਉੱਤੇ
  • ਦੁਕਾਨਾਂ ਜਾਂ ਰੈਸਟੋਰੈਂਟਾਂ ਵਿੱਚ
  • ਕਿਸੇ ਸੇਵਾ ਦੀ ਵਰਤੋਂ ਕਰਦੇ ਸਮੇਂ, ਜਿਵੇਂ ਕਿ ਬੈਂਕ ਜਾਂ ਬੀਮੇ ਦੀ ਸੇਵਾ
  • ਸਕੂਲ, TAFE ਜਾਂ ਯੂਨੀਵਰਸਿਟੀ ਵਿੱਚ
  • ਤੁਹਾਡੇ ਕਿਰਾਏ ਦੇ ਘਰ ਜਾਂ ਰਿਹਾਇਸ਼ ਵਿੱਚ
  • ਕਿਸੇ ਹੋਟਲ ਜਾਂ ਕੈਂਪ ਵਾਲੀ ਜਗ੍ਹਾ ਵਿੱਚ
  • ਹਸਪਤਾਲ ਜਾਂ ਸਿਹਤ ਸੰਭਾਲ ਵਿੱਚ, ਜਿਵੇਂ ਕਿ ਤੁਹਾਡਾ ਸਥਾਨਿਕ ਡਾਕਟਰ
  • ਖੇਡਾਂ ਵਿੱਚ
  • ਕਲੱਬਾਂ ਵਿੱਚ
  • ਜਦ ਤੁਸੀਂ ਪੁਲੀਸ, ਅਦਾਲਤਾਂ ਜਾਂ ਸਰਕਾਰੀ ਵਿਭਾਗਾਂ ਦੇ ਨਾਲ ਕਾਰ ਵਿਹਾਰ ਕਰਦੇ ਹੋ
  • ਜਦੋਂ ਤੁਸੀਂ ਜਨਤਕ ਆਵਾਜਾਈ ਦੇ ਸਾਧਨ, ਟੈਕਸੀਆਂ ਜਾਂ ਸਾਂਝੀ ਕਿਰਾਏ ਵਾਲੀ ਗੱਡੀ ਦੀ ਵਰਤੋਂ ਕਰਦੇ ਹੋ।

ਜੇ ਤੁਹਾਨੂੰ ਭੇਦਭਾਵ ਦਾ ਅਨੁਭਵ ਹੁੰਦਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ

ਇਹ ਪਤਾ ਕਰੋ ਕਿ ਜੇ ਤੁਹਾਨੂੰ ਭੇਦਭਾਵ ਦਾ ਅਨੁਭਵ ਹੁੰਦਾ ਹੈ ਤਾਂ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ

ਜਿਨਸੀ ਪਰੇਸ਼ਾਨੀ ਕੀ ਹੈ?

ਜਿਨਸੀ ਪਰੇਸ਼ਾਨੀ ਬਾਰੇ ਕਾਨੂੰਨ ਵਿਕਟੋਰੀਆ ਦਾ ਬਰਾਬਰੀ ਮੌਕਾ ਕਾਨੂੰਨ 2010 ਹੈ।

ਜਿਨਸੀ ਪਰੇਸ਼ਾਨੀ ਦਾ ਮਤਲਬ ਹੈ ਉਹ ਜਿਨਸੀ ਵਿਵਹਾਰ ਜੋ ਨਹੀਂ ਹੋਣਾ ਚਾਹੀਦਾ।

ਇਸ ਵਿੱਚ ਸ਼ਾਮਲ ਹੋ ਸਕਦੇ ਹਨ:

  • ਛੂਹਣਾ ਜਾਂ ਅੱਖਾਂ ਨਾਲ ਤਾੜਨਾ
  • ਸੰਭੋਗ ਜਾਂ ਮਿਲਣ ਦੀਆਂ ਤਰੀਕਾਂ ਤੇ ਜਾਣ ਵਾਸਤੇ ਪੁੱਛਣਾ
  • ਜਿਨਸੀ ਟਿੱਪਣੀਆਂ ਜਾਂ ਵਿਵਹਾਰ
  • ਅਪਮਾਨਜਨਕ ਜਿਨਸੀ ਚੁਟਕਲੇ
  • ਈਮੇਲਾਂ, ਟੈਕਸਟ ਜਾਂ ਸੋਸ਼ਲ ਮੀਡੀਆ ਸੁਨੇਹੇ
  • ਵੀਡੀਓ ਜਾਂ ਤਸਵੀਰਾਂ।

ਜਿਨਸੀ ਪਰੇਸ਼ਾਨੀ ਉਸ ਸਮੇਂ ਹੁੰਦੀ ਹੈ ਜਦੋਂ ਵਿਵਹਾਰ ਕਿਸੇ ਵਿਅਕਤੀ ਨੂੰ ਨਾਰਾਜ਼, ਅਪਮਾਨਿਤ ਜਾਂ ਡਰਿਆ ਮਹਿਸੂਸ ਕਰਦਾ ਹੈ ਅਤੇ ਵਿਵਹਾਰ ਕਰ ਰਿਹਾ ਵਿਅਕਤੀ ਇਹ ਦੱਸਣ ਦੇ ਯੋਗ ਹੋਣਾ ਚਾਹੀਦਾ ਸੀ ਕਿ ਅਜਿਹਾ ਵਾਪਰੇਗਾ।

ਉਦਾਹਰਣ ਵਜੋਂ: ਸਾਰਾਹ ਇਕ ਭਾਈਚਾਰਕ ਸੰਸਥਾ ਦੇ ਨਾਲ ਸਵੈ-ਸੇਵਕ ਹੈ। ਉਹ ਕੰਮ ਦਾ ਅਨੰਦ ਲੈਂਦੀ ਹੈ, ਪਰ ਉਸ ਨੂੰ ਉਹ ਤਰੀਕਾ ਪਸੰਦ ਨਹੀਂ ਹੈ, ਜਿਸ ਨਾਲ ਮੈਨੇਜਰ ਹਮੇਸ਼ਾ ਉਹਨਾਂ ਦੀਆਂ ਸ਼ਿਫਟਾਂ ਦੇ ਅੰਤ ਉੱਤੇ ਸਵੈ-ਸੇਵਕ ਔਰਤਾਂ ਨੂੰ ਗਲੇ ਲਗਾਉਂਦਾ ਹੈ। ਉਸ ਨੇ ਮੈਨੇਜਰ ਨੂੰ ਨਾ ਕਰਨ ਲਈ ਕਿਹਾ ਹੈ, ਪਰ ਉਹ ਅਜੇ ਵੀ ਅਜਿਹਾ ਕਰਦਾ ਹੈ। ਸਾਰਾਹ ਜਿਨਸੀ ਪਰੇਸ਼ਾਨੀ ਦੀ ਸ਼ਿਕਾਇਤ ਕਰ ਸਕਦੀ ਹੈ ਕਿਉਂਕਿ ਸਵੈ-ਸੇਵਕਾਂ ਨੂੰ ਕਾਨੂੰਨ ਦੁਆਰਾ ਸੁਰੱਖਿਅਤ ਰੱਖਿਆ ਜਾਂਦਾ ਹੈ।

ਜਦੋਂ ਜਿਨਸੀ ਪਰੇਸ਼ਾਨੀ ਕਾਨੂੰਨ ਦੇ ਖਿਲਾਫ ਹੁੰਦੀ ਹੈ

ਜਿਨਸੀ ਪਰੇਸ਼ਾਨੀ ਜਨਤਕ ਜੀਵਨ ਦੇ ਕੁਝ ਖੇਤਰਾਂ ਵਿੱਚ ਕਾਨੂੰਨ ਦੇ ਖਿਲਾਫ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ:

  • ਕੰਮ ਉੱਤੇ, ਭਾਂਵੇਂ ਕਿ ਤੁਸੀਂ ਕੋਈ ਸਵੈ-ਸੇਵਕ ਜਾਂ ਬਿਨਾਂ ਤਨਖਾਹ ਵਾਲੇ ਸਿੱਖਿਆਰਥੀ ਹੋ
  • ਸਕੂਲ ਵਿੱਚ
  • ਸੇਵਾਵਾਂ ਪ੍ਰਾਪਤ ਕਰਨਾ ਜਾਂ ਵਰਤਣਾ
  • ਕਿਸੇ ਮਕਾਨ ਜਾਂ ਹੋਰ ਰਿਹਾਇਸ਼ ਨੂੰ ਕਿਰਾਏ ਉੱਤੇ ਲੈਣਾ
  • ਦੁਕਾਨਾਂ ਵਿੱਚ।

ਕੁਝ ਕਿਸਮਾਂ ਦੀ ਜਿਨਸੀ ਪਰੇਸ਼ਾਨੀ ਅਪਰਾਧਿਕ ਕਾਨੂੰਨ ਦੇ ਅਧੀਨ ਜ਼ੁਰਮ ਵੀ ਹੋ ਸਕਦੀ ਹੈ, ਜਿਵੇਂ ਕਿ:

  • ਅਸ਼ਲੀਲਤਾ ਵਿਖਾਉਣੀ
  • ਪਿੱਛਾ ਕਰਨਾ ਅਤੇ ਜਿਨਸੀ ਹਮਲਾ
  • ਅਸ਼ਲੀਲ ਜਾਂ ਧਮਕੀ ਭਰੀਆਂ ਗੱਲਾਂਬਾਤਾਂ, ਜਿਵੇਂ ਕਿ ਫ਼ੋਨ ਕਾਲਾਂ, ਚਿੱਠੀਆਂ, ਈਮੇਲਾਂ, ਟੈਕਸਟ ਅਤੇ ਸੋਸ਼ਲ ਮੀਡੀਆ ਉੱਤੇ ਸੁਨੇਹੇ।

ਜੇ ਤੁਹਾਨੂੰ ਜਿਨਸੀ ਪਰੇਸ਼ਾਨੀ ਦਾ ਅਨੁਭਵ ਹੁੰਦਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ

ਇਹ ਪਤਾ ਕਰੋ ਕਿ ਜੇ ਤੁਹਾਨੂੰ ਜਿਨਸੀ ਪਰੇਸ਼ਾਨੀ ਦਾ ਅਨੁਭਵ ਹੁੰਦਾ ਹੈ ਤਾਂ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ 

ਜੇ ਵਿਵਹਾਰ ਗੰਭੀਰ ਹੈ ਅਤੇ ਤੁਸੀਂ ਖਤਰੇ ਵਿੱਚ ਮਹਿਸੂਸ ਕਰਦੇ ਹੋ ਤਾਂ ਤੁਸੀਂ 000 ਉੱਤੇ ਪੁਲੀਸ ਨਾਲ ਸੰਪਰਕ ਕਰ ਸਕਦੇ ਹੋ।

1800 Respect ਸਹਾਇਤਾ ਅਤੇ ਸਲਾਹ ਵੀ ਦੇ ਸਕਦਾ ਹੈ। 1800 737 732 ਉੱਤੇ ਫੋਨ ਕਰੋ ਜਾਂ 13 14 50 ਉੱਤੇ ਫੋਨ ਕਰਕੇ ਦੁਭਾਸ਼ੀਏ ਨਾਲ ਗੱਲ ਕਰੋ।

ਨਸਲੀ ਅਤੇ ਧਾਰਮਿਕ ਅਪਮਾਨ ਕੀ ਹੈ?

ਨਸਲੀ ਅਤੇ ਧਾਰਮਿਕ ਅਪਮਾਨ ਬਾਰੇ ਕਾਨੂੰਨ, ਵਿਕਟੋਰੀਆ ਦਾ ਨਸਲੀ ਅਤੇ ਧਾਰਮਿਕ ਸਹਿਨਸ਼ੀਲਤਾ ਕਾਨੂੰਨ 2001 ਹੈ।

ਨਸਲੀ ਅਤੇ ਧਾਰਮਿਕ ਅਪਮਾਨ ਉਹ ਵਿਵਹਾਰ ਹੈ ਜੋ ਕਿਸੇ ਵਿਅਕਤੀ ਜਾਂ ਲੋਕਾਂ ਦੇ ਸਮੂਹ ਦੇ ਪ੍ਰਤੀ ਉਹਨਾਂ ਦੀ ਨਸਲ ਜਾਂ ਧਰਮ ਦੇ ਕਰਕੇ ਨਫ਼ਰਤ ਨੂੰ ਉਤਸ਼ਾਹਿਤ ਕਰਦਾ ਹੈ।

ਅਜਿਹਾ ਵਿਵਹਾਰ ਜੋ ਨਸਲੀ ਜਾਂ ਧਾਰਮਿਕ ਅਪਮਾਨ ਹੋ ਸਕਦਾ ਹੈ

ਉਹ ਵਿਵਹਾਰ ਜੋ ਅਪਮਾਨਿਤ ਹੋ ਸਕਦੇ ਹਨ, ਵਿੱਚ ਸ਼ਾਮਲ ਹਨ:

  • ਕਿਸੇ ਵਿਅਕਤੀ ਦੀ ਨਸਲ ਜਾਂ ਧਰਮ ਬਾਰੇ ਇਸ ਤਰੀਕੇ ਨਾਲ ਗੱਲ ਕਰਨਾ ਜੋ ਹੋਰਨਾਂ ਲੋਕਾਂ ਨੂੰ ਨਫ਼ਰਤ ਜਾਂ ਮਜ਼ਾਕ ਕਰਨ ਲਈ ਕਾਰਣ ਬਣ ਸਕਦਾ ਹੈ
  • ਬਿਨਾਂ ਕਿਸੇ ਸਬੂਤ ਦੇ ਇਹ ਦਾਅਵਾ ਪ੍ਰਕਾਸ਼ਿਤ ਕਰਨਾ ਕਿ ਕੋਈ ਨਸਲੀ ਜਾਂ ਧਾਰਮਿਕ ਸਮੂਹ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੈ
  • ਕਿਸੇ ਦੂਸਰੇ ਵਿਅਕਤੀ ਦੀ ਨਸਲ ਜਾਂ ਧਰਮ ਬਾਰੇ ਵਾਰ ਵਾਰ ਅਤੇ ਗੰਭੀਰ ਬੋਲਣਾ ਜਾਂ ਸਰੀਰਕ ਸ਼ੋਸ਼ਣ
  • ਉਹਨਾਂ ਲੋਕਾਂ ਦੇ ਖਿਲਾਫ ਹਿੰਸਾ ਨੂੰ ਉਤਸ਼ਾਹਿਤ ਕਰਨਾ ਜੋ ਕਿਸੇ ਵਿਸ਼ੇਸ਼ ਨਸਲ ਜਾਂ ਧਰਮ ਨਾਲ ਸੰਬੰਧਿਤ ਹਨ, ਜਾਂ ਉਹਨਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ
  • ਕਿਤਾਬਚੇ, ਸਟਿੱਕਰ, ਇਸ਼ਤਿਹਾਰ, ਵੀਡੀਓ, ਭਾਸ਼ਣ ਜਾਂ ਪ੍ਰਕਾਸ਼ਨ ਰਾਹੀਂ, ਜਾਂ ਵੈੱਬਸਾਈਟਾਂ, ਈਮੇਲ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਲੋਕਾਂ ਨੂੰ ਕਿਸੇ ਨਸਲੀ ਜਾਂ ਧਾਰਮਿਕ ਸਮੂਹ ਵਾਸਤੇ ਨਫਰਤ ਕਰਨ ਲਈ ਉਤਸ਼ਾਹਿਤ ਕਰਨਾ।

ਦੂਸਰਿਆਂ ਨੂੰ ਬਦਨਾਮ ਕਰਨ ਦੀ ਆਗਿਆ ਦੇਣਾ ਜਾਂ ਕਿਸੇ ਦੀ ਮਦਦ ਕਰਨਾ ਵੀ ਕਾਨੂੰਨ ਦੇ ਵਿਰੁੱਧ ਹੈ।

ਉਦਾਹਰਣ ਵਜੋਂ: ਮਾਈਕਲ ਇਕ ਮੁਸਲਮਾਨ ਹੈ ਅਤੇ ਸ਼ਿਕਾਇਤ ਕਰਦਾ ਹੈ ਕਿ ਇਕ ਸੋਸ਼ਲ ਨੈੱਟਵਰਕਿੰਗ ਸਾਈਟ ਅਪਮਾਨਜਨਕ ਸਮੱਗਰੀ ਪ੍ਰਕਾਸ਼ਿਤ ਕਰਦੀ ਹੈ ਜੋ ਲੋਕਾਂ ਨੂੰ ਮੁਸਲਿਮ ਲੋਕਾਂ ਦੇ ਖਿਲਾਫ ਨਫ਼ਰਤ ਕਰਨ ਲਈ ਉਤਸ਼ਾਹਿਤ ਕਰਦੀ ਹੈ। ਇਹ ਨਸਲੀ ਜਾਂ ਧਾਰਮਿਕ ਅਪਮਾਨ ਹੋ ਸਕਦਾ ਹੈ।

ਵਿਵਹਾਰ ਜੋ ਕਿ ਨਸਲੀ ਜਾਂ ਧਾਰਮਿਕ ਅਪਮਾਨ ਨਹੀਂ ਹੈ

ਹੋ ਸਕਦਾ ਹੈ ਕੁਝ ਵਿਵਹਾਰ ਬਦਨਾਮ ਨਾ ਕਰਨ ਵਾਲੇ ਹੋਣ, ਉਦਾਹਰਣ ਵਜੋਂ:

  • ਕਿਸੇ ਧਰਮ ਦੀ ਆਲੋਚਨਾ ਕਰਨਾ, ਜਾਂ ਨਸਲੀ ਜਾਂ ਧਾਰਮਿਕ ਵਿਚਾਰਾਂ ਬਾਰੇ ਬਹਿਸ ਕਰਨਾ, ਇਸ ਤਰੀਕੇ ਨਾਲ ਜੋ ਕਿ ਦੂਸਰਿਆਂ ਨੂੰ ਨਸਲੀ ਜਾਂ ਧਾਰਮਿਕ ਸਮੂਹਾਂ ਨਾਲ ਨਫ਼ਰਤ ਕਰਨ ਲਈ ਉਤਸ਼ਾਹਿਤ ਨਹੀਂ ਕਰਦਾ ਹੈ
  • ਨਸਲਵਾਦੀ ਕਾਰਵਾਈਆਂ ਬਾਰੇ ਮੀਡੀਆ ਰਿਪੋਰਟ
  • ਉਹ ਕਾਰਵਾਈਆਂ ਜੋ ਕਿਸੇ ਵਿਸ਼ੇਸ਼ ਨਸਲ ਜਾਂ ਧਰਮ ਦੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਉਂਦੀਆਂ ਹਨ, ਪਰ ਦੂਸਰਿਆਂ ਨੂੰ ਉਹਨਾਂ ਨਾਲ ਨਫ਼ਰਤ ਕਰਨ, ਅਪਮਾਨ ਕਰਨ ਜਾਂ ਸ਼ੋਸ਼ਣ ਕਰਨ ਲਈ ਉਤਸ਼ਾਹਿਤ ਨਹੀਂ ਕਰਦੀਆਂ ਹਨ।

ਹਾਲਾਂਕਿ ਵਿਵਹਾਰ ਨੂੰ ਬਦਨਾਮ ਕਰਨ ਵਾਲਾ ਨਹੀਂ ਹੈ, ਪਰ ਇਹ ਭੇਦਭਾਵ ਹੋ ਸਕਦਾ ਹੈ, ਜੇਕਰ ਇਹ ਬਰਾਬਰ ਮੌਕੇ ਦੇ ਕਾਨੂੰਨ ਦੇ ਅਧੀਨ ਜਨਤਕ ਜੀਵਨ ਦੇ ਕਿਸੇ ਖੇਤਰ ਵਿੱਚ ਵਾਪਰਦਾ ਹੈ।

ਉਦਾਹਰਣ ਵਜੋਂ: ਰਣਜੀਤ ਸ਼ਿਕਾਇਤ ਕਰਦਾ ਹੈ ਕਿ ਸਥਾਨਿਕ ਬੱਸ ਡਰਾਈਵਰ ਨੇ ਉਸ ਨੂੰ ਪੁੱਛਿਆ ਕਿ ਉਹ ਕਿੱਥੋਂ ਦਾ ਹੈ, ਉਸ ਨੂੰ ਬੱਸ ਦੇ ਪਿਛਲੇ ਪਾਸੇ ਬੈਠਣ ਲਈ ਕਿਹਾ ਅਤੇ ਜਦੋਂ ਉਹ ਲੰਘ ਰਿਹਾ ਸੀ ਤਾਂ ਉਸ ਨੇ ਉੱਚੀ-ਉੱਚੀ ਸੁੰਘਿਆ। ਇਹ ਨਸਲੀ ਜਾਂ ਧਾਰਮਿਕ ਅਪਮਾਨ ਨਹੀਂ ਹੈ ਪਰ ਹੋ ਸਕਦਾ ਹੈ ਕਿ ਰਣਜੀਤ ਨਸਲੀ ਭੇਦਭਾਵ ਬਾਰੇ ਕੋਈ ਸ਼ਿਕਾਇਤ ਕਰਨ ਦੇ ਯੋਗ ਹੋਵੇ।

ਜੇ ਤੁਹਾਨੂੰ ਨਸਲੀ ਜਾਂ ਧਾਰਮਿਕ ਅਪਮਾਨ ਦਾ ਅਨੁਭਵ ਹੁੰਦਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ

ਇਹ ਪਤਾ ਕਰੋ ਕਿ ਜੇ ਤੁਹਾਨੂੰ ਨਸਲੀ ਜਾਂ ਧਾਰਮਿਕ ਅਪਮਾਨ ਦਾ ਅਨੁਭਵ ਹੁੰਦਾ ਹੈ ਤਾਂ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ

ਜੇ ਵਿਵਹਾਰ ਗੰਭੀਰ ਹੈ ਅਤੇ ਤੁਸੀਂ ਖਤਰੇ ਵਿੱਚ ਮਹਿਸੂਸ ਕਰਦੇ ਹੋ, ਤਾਂ ਤੁਸੀਂ 000 ਉੱਤੇ ਪੁਲੀਸ ਨਾਲ ਸੰਪਰਕ ਕਰ ਸਕਦੇ ਹੋ।

ਅੱਤਿਆਚਾਰ ਕੀ ਹੈ?

ਅੱਤਿਆਚਾਰ ਕਰਨਾ ਕਾਨੂੰਨ ਦੇ ਖਿਲਾਫ ਹੈ। ਇਸਦਾ ਮਤਲਬ ਹੈ ਕਿ ਕਿਸੇ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੇ:

  • ਕੋਈ ਸ਼ਿਕਾਇਤ ਕੀਤੀ ਹੈ ਜਾਂ ਕੋਈ ਸੋਚਦਾ ਹੈ ਕਿ ਉਹ ਕੋਈ ਸ਼ਿਕਾਇਤ ਕਰ ਸਕਦੇ ਹਨ
  • ਕਿਸੇ ਹੋਰ ਦੀ ਸ਼ਿਕਾਇਤ ਕਰਨ ਵਿੱਚ ਮਦਦ ਕੀਤੀ ਸੀ
  • ਬਰਾਬਰ ਦੇ ਮੌਕੇ ਵਾਲੇ ਕਾਨੂੰਨ ਜਾਂ ਨਸਲੀ ਅਤੇ ਧਾਰਮਿਕ ਸਹਿਣਸ਼ੀਲਤਾ ਕਾਨੂੰਨ ਦੇ ਅਧੀਨ ਆਪਣੇ ਅਧਿਕਾਰਾਂ ਲਈ ਖੜ੍ਹੇ ਹੋਏ ਸਨ
  • ਉਹ ਕੁਝ ਨਹੀਂ ਕਰਨਗੇ ਜੋ ਭੇਦਭਾਵ, ਜਿਨਸੀ ਪਰੇਸ਼ਾਨੀ ਜਾਂ ਨਸਲੀ ਅਤੇ ਧਾਰਮਿਕ ਅਪਮਾਨ ਸੀ।

ਉਦਾਹਰਣ ਵਜੋਂ: ਮਿਕਾਲਾ ਦਾ ਅਫਸਰ ਉਸਨੂੰ ਚੇਤਾਵਨੀ ਦਿੰਦਾ ਹੈ ਕਿਉਂਕਿ ਉਹ ਇਕ ਸਹਿ-ਕਰਮਚਾਰੀ ਦੁਆਰਾ ਨਸਲੀ ਭੇਦਭਾਵ ਬਾਰੇ ਕੀਤੀ ਸ਼ਿਕਾਇਤ ਦੀ ਗਵਾਹ ਸੀ।

ਇਹ ਪਤਾ ਕਰੋ ਕਿ ਜੇ ਤੁਹਾਨੂੰ ਅੱਤਿਆਚਾਰ ਦਾ ਅਨੁਭਵ ਹੁੰਦਾ ਹੈ ਤਾਂ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ

ਮੇਰੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ?

ਮਨੁੱਖੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦਾ ਆਦਰਸ਼ ਪੱਤਰ ਵਿਕਟੋਰੀਆ ਦਾ ਕਾਨੂੰਨ ਹੈ ਜੋ ਵਿਕਟੋਰੀਆ ਵਿੱਚ ਸਾਰੇ ਲੋਕਾਂ ਦੇ ਬੁਨਿਆਦੀ ਅਧਿਕਾਰਾਂ, ਸੁਤੰਤਰਤਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਤਹਿ ਕਰਦਾ ਹੈ। ਇਹ ਸਰਕਾਰ ਅਤੇ ਲੋਕਾਂ ਵਿਚਕਾਰ ਸੰਬੰਧਾਂ ਬਾਰੇ ਹੈ ਜਿੰਨ੍ਹਾਂ ਦੀ ਉਹ ਸੇਵਾ ਕਰਦੀ ਹੈ।

ਆਦਰਸ਼ ਪੱਤਰ ਦੇ ਅਧੀਨ, ਤੁਹਾਨੂੰ ਆਪਣੇ ਸਭਿਆਚਾਰ ਦਾ ਆਨੰਦ ਲੈਣ, ਆਪਣੇ ਧਰਮ ਦਾ ਪਾਲਣ ਕਰਨ ਅਤੇ ਆਪਣੀ ਭਾਸ਼ਾ ਦੀ ਵਰਤੋਂ ਕਰਨ ਦਾ ਅਧਿਕਾਰ ਹੈ। ਇਹ ਅਧਿਕਾਰ ਹਰ ਕਿਸਮ ਦੇ ਸਭਿਆਚਾਰਕ, ਧਾਰਮਿਕ, ਨਸਲੀ ਜਾਂ ਭਾਸ਼ਾਈ ਪਿਛੋਕੜਾਂ ਉੱਤੇ ਲਾਗੂ ਹੁੰਦਾ ਹੈ।

ਅਸੀਂ ਤੁਹਾਨੂੰ ਆਦਰਸ਼ ਪੱਤਰ ਬਾਰੇ ਜਾਣਕਾਰੀ ਦੇ ਸਕਦੇ ਹਾਂ ਪਰ ਅਸੀਂ ਆਦਰਸ਼ ਪੱਤਰ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕਰਦੇ ਹਾਂ।

ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਮਨੁੱਖੀ ਅਧਿਕਾਰਾਂ ਦੀ ਕਿਸੇ ਜਨਤਕ ਅਥਾਰਟੀ ਦੁਆਰਾ ਉਲੰਘਣਾ ਕੀਤੀ ਗਈ ਹੈ – ਜਿਵੇਂ ਕਿ ਸਰਕਾਰੀ ਵਿਭਾਗ ਜਾਂ ਸਥਾਨਿਕ ਕੌਂਸਿਲ – ਤੁਹਾਨੂੰ  ਵਿਕਟੋਰੀਆ ਦੇ ਲੋਕਪਾਲ  (03) 9613 6222 ਜਾਂ 1800 806 314 (ਸਿਰਫ ਦਿਹਾਤੀ ਵਿਕਟੋਰੀਆ ਲਈ) ਨਾਲ ਸੰਪਰਕ ਕਰਨਾ ਚਾਹੀਦਾ ਹੈ।

ਜੇ ਤੁਸੀਂ ਪੁਲਿਸ ਦੇ ਵਿਵਹਾਰ ਬਾਰੇ ਕੋਈ ਸ਼ਿਕਾਇਤ ਕਰਨੀ ਚਾਹੁੰਦੇ ਹੋ,  ਸੁਤੰਤਰ ਬਰੌਡ-ਆਧਾਰਿਤ ਭ੍ਰਿਸ਼ਟਾਚਾਰ-ਵਿਰੋਧੀ ਕਮਿਸ਼ਨ ਨੂੰ 1300 735 135 ਉੱਤੇ ਸੰਪਰਕ ਕਰੋ।

Was this page helpful?
Please select Yes or No and the second form section will appear below: