ਸਾਨੂੰ ਸੰਪਰਕ ਕਰੋ
ਆਸਟ੍ਰੇਲੀਆ ਆਪਣੇ ਆਪ ਨੂੰ ਇਕ ਨਿਰਪੱਖ ਦੇਸ਼ ਵਜੋਂ ਵੇਖਣਾ ਪਸੰਦ ਕਰਦਾ ਹੈ। ਬਦਕਿਸਮਤੀ ਨਾਲ, ਕਈ ਵਾਰ ਲੋਕਾਂ ਨਾਲ ਇਸ ਕਰਕੇ ਗਲਤ ਵਿਵਹਾਰ ਕੀਤਾ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਵਿਖਾਈ ਦਿੰਦੇ ਹਨ, ਉਹ ਕਿੱਥੋਂ ਆਏ ਹਨ ਜਾਂ ਉਹ ਕਿਸ ਵਿੱਚ ਵਿਸ਼ਵਾਸ ਕਰਦੇ ਹਨ। ਵਿਕਟੋਰੀਆ ਵਿੱਚ ਲੋਕਾਂ ਨੂੰ ਪੱਖਪਾਤੀ ਵਿਵਹਾਰ ਤੋਂ ਬਚਾਉਣ ਲਈ ਕਾਨੂੰਨ ਹਨ ਅਤੇ ਵਿਕਟੋਰੀਆ ਦਾ ਬਰਾਬਰ ਮੌਕਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕਮਿਸ਼ਨ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜਿੰਨ੍ਹਾਂ ਨਾਲ ਪੱਖਪਾਤੀ ਵਿਵਹਾਰ ਕੀਤਾ ਗਿਆ ਹੈ। ਆਪਣੇ ਅਧਿਕਾਰਾਂ ਅਤੇ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ, ਦੇ ਬਾਰੇ ਪਤਾ ਕਰੋ।

ਸਾਨੂੰ ਸੰਪਰਕ ਕਰੋ
ਕਮਿਸ਼ਨ ਦੇ ਕਰਮਚਾਰੀ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਉਪਲਬਧ ਹਨ।
ਜਾਣਕਾਰੀ ਮੰਗਣ ਜਾਂ ਸ਼ਿਕਾਇਤ ਕਰਨ ਲਈ ਤੁਸੀਂ ਕਿਸੇ ਵੀ ਭਾਸ਼ਾ ਵਿੱਚ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਅਸੀਂ ਤੁਹਾਡੀ ਮਦਦ ਕਰਨ ਲਈ ਇੱਕ ਮੁਫ਼ਤ ਦੁਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ, ਜਿਸ ਵਿੱਚ ਇਸ਼ਾਰਿਆਂ ਦੀ ਭਾਸ਼ਾ ਵਾਲੇ ਦੁਭਾਸ਼ੀਏ ਵੀ ਸ਼ਾਮਲ ਹਨ। ਦੁਭਾਸ਼ੀਏ ਦੀ ਵਰਤੋਂ ਕਰਕੇ ਸਾਡੇ ਨਾਲ ਗੱਲ ਕਰਨ ਲਈ 1300 152 494 ਉੱਤੇ ਫੋਨ ਕਰੋ।
ਤੁਸੀਂ ਸਾਨੂੰ ਏਦਾਂ ਵੀ ਸੰਪਰਕ ਕਰ ਸਕਦੇ ਹੋ:
- ਫ਼ੋਨ ਦੁਆਰਾ: 1300 292 153 (ਅੰਗਰੇਜ਼ੀ ਵਰਤ ਕੇ)
- ਈਮੇਲ ਦੁਆਰਾ: enquiries@veohrc.vic.gov.au (ਅੰਗਰੇਜ਼ੀ ਵਰਤ ਕੇ ਜਾਂ ਸਾਨੂੰ ਦੁਭਾਸ਼ੀਏ ਰਾਹੀਂ ਤੁਹਾਡੇ ਨਾਲ ਸੰਪਰਕ ਕਰਨ ਲਈ ਕਹੋ)