ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ
ਆਸਟ੍ਰੇਲੀਆ ਆਪਣੇ ਆਪ ਨੂੰ ਇਕ ਨਿਰਪੱਖ ਦੇਸ਼ ਵਜੋਂ ਵੇਖਣਾ ਪਸੰਦ ਕਰਦਾ ਹੈ। ਬਦਕਿਸਮਤੀ ਨਾਲ, ਕਈ ਵਾਰ ਲੋਕਾਂ ਨਾਲ ਇਸ ਕਰਕੇ ਗਲਤ ਵਿਵਹਾਰ ਕੀਤਾ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਵਿਖਾਈ ਦਿੰਦੇ ਹਨ, ਉਹ ਕਿੱਥੋਂ ਆਏ ਹਨ ਜਾਂ ਉਹ ਕਿਸ ਵਿੱਚ ਵਿਸ਼ਵਾਸ ਕਰਦੇ ਹਨ। ਵਿਕਟੋਰੀਆ ਵਿੱਚ ਲੋਕਾਂ ਨੂੰ ਪੱਖਪਾਤੀ ਵਿਵਹਾਰ ਤੋਂ ਬਚਾਉਣ ਲਈ ਕਾਨੂੰਨ ਹਨ ਅਤੇ ਵਿਕਟੋਰੀਆ ਦਾ ਬਰਾਬਰ ਮੌਕਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕਮਿਸ਼ਨ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜਿੰਨ੍ਹਾਂ ਨਾਲ ਪੱਖਪਾਤੀ ਵਿਵਹਾਰ ਕੀਤਾ ਗਿਆ ਹੈ। ਆਪਣੇ ਅਧਿਕਾਰਾਂ ਅਤੇ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ, ਦੇ ਬਾਰੇ ਪਤਾ ਕਰੋ।

ਜੇ ਮੈਨੂੰ ਪੱਖਪਾਤੀ ਵਿਵਹਾਰ ਦਾ ਅਨੁਭਵ ਹੁੰਦਾ ਹੈ ਤਾਂ ਮੈਂ ਕੀ ਕਰ ਸਕਦਾ ਹਾਂ?
ਤੁਸੀਂ ਕਰ ਸਕਦੇ ਹੋ:
- ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਵਾਸਤੇ ਸਾਡੇ ਨਾਲ ਸੰਪਰਕ ਕਰੋ
- ਕਿਸੇ ਚੀਜ਼ ਦੀ ਰਿਪੋਰਟ ਕਰੋ ਜੋ ਵਾਪਰਿਆ ਸੀ
- ਰਸਮੀ ਸ਼ਿਕਾਇਤ ਕਰੋ।
ਤੁਸੀਂ ਹੇਠਾਂ ਇਹਨਾਂ ਵਿਕਲਪਾਂ ਬਾਰੇ ਹੋਰ ਪੜ੍ਹ ਸਕਦੇ ਹੋ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਜਦੋਂ ਤੁਸੀਂ ਕੋਈ ਸ਼ਿਕਾਇਤ ਕਰਦੇ ਹੋ ਤਾਂ ਕੀ ਵਾਪਰਦਾ ਹੈ।
ਮੈਂ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਚਾਹੁੰਦਾ ਹਾਂ
ਅਸੀਂ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਾਂ, ਅਤੇ ਇਹ ਸਮਝਾ ਸਕਦੇ ਹਾਂ ਕਿ ਜੇ ਅਸੀਂ ਤੁਹਾਡੀ ਸਮੱਸਿਆ ਵਿੱਚ ਮਦਦ ਕਰ ਸਕਦੇ ਹਾਂ।
ਕਈ ਵਾਰ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ ਹਾਂ। ਜੇ ਅਜਿਹਾ ਹੁੰਦਾ ਹੈ, ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਉਂ ਅਤੇ ਕਿਸੇ ਹੋਰ ਸੰਸਥਾ ਦਾ ਸੁਝਾਅ ਦੇਣ ਦੀ ਕੋਸ਼ਿਸ਼ ਕਰਾਂਗੇ ਜੋ ਮਦਦ ਕਰ ਸਕਦੀ ਹੈ।
ਮੈਂ ਕਿਸੇ ਚੀਜ਼ ਦੀ ਰਿਪੋਰਟ ਕਰਨਾ ਚਾਹੁੰਦਾ ਹਾਂ ਜੋ ਵਾਪਰੀ ਸੀ
ਜੇ ਤੁਸੀਂ ਸਾਨੂੰ ਆਪਣੇ ਤਜ਼ਰਬੇ ਬਾਰੇ ਦੱਸਣਾ ਚਾਹੁੰਦੇ ਹੋ, ਪਰ ਤੁਸੀਂ ਕੋਈ ਰਸਮੀ ਸ਼ਿਕਾਇਤ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਸਾਡੇ ਕਮਿਊਨਿਟੀ ਰਿਪੋਰਟਿੰਗ ਟੂਲ ਦੀ ਵਰਤੋਂ ਕਰਕੇ ਸਾਨੂੰ ਰਿਪੋਰਟ ਕਰ ਸਕਦੇ ਹੋ।ਇਹ ਟੂਲ ਅੰਗਰੇਜ਼ੀ ਵਿੱਚ ਹੈ।
ਕਮਿਊਨਿਟੀ ਰਿਪੋਰਟਿੰਗ ਟੂਲ ਸਾਨੂੰ ਇਹ ਦੱਸਣ ਦਾ ਤੇਜ਼ ਤਰੀਕਾ ਹੈ ਕਿ ਕੀ ਵਾਪਰਿਆ ਹੈ, ਜਾਂ ਤੁਸੀਂ ਕਿਸ ਚੀਜ਼ ਬਾਰੇ ਚਿੰਤਤ ਹੋ।
ਤੁਹਾਨੂੰ ਆਪਣਾ ਨਾਮ ਦੱਸਣ ਦੀ ਲੋੜ ਨਹੀਂ ਹੈ ਪਰ, ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਕਮਿਸ਼ਨ ਵਿੱਚ ਕਿਸੇ ਨੂੰ ਤੁਹਾਡੇ ਨਾਲ ਸੰਪਰਕ ਕਰਨ ਅਤੇ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨ ਲਈ ਕਹਿ ਸਕਦੇ ਹੋ।
ਅਸੀਂ ਤੁਹਾਡੇ ਵੇਰਵਿਆਂ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰਾਂਗੇ। ਅਸੀਂ ਤੁਹਾਡੀ ਜਾਣਕਾਰੀ ਨੂੰ ਗੁਪਤ ਰੱਖਾਂਗੇ।
ਜਦੋਂ ਲੋਕ ਸਾਨੂੰ ਰਿਪੋਰਟ ਕਰਦੇ ਹਨ ਕਿ ਉਹਨਾਂ ਦੇ ਭਾਈਚਾਰੇ ਵਿੱਚ ਕੀ ਵਾਪਰ ਰਿਹਾ ਹੈ, ਤਾਂ ਇਹ ਸਾਨੂੰ ਜਾਨਣ ਵਿੱਚ ਮਦਦ ਕਰਦਾ ਹੈ ਕਿ ਜੇ ਕੋਈ ਸਮੱਸਿਆ ਹੈ। ਫੇਰ ਅਸੀਂ ਭਾਈਚਾਰਿਆਂ ਦੀ ਮਦਦ ਕਰਨ ਵਾਸਤੇ ਬਿਹਤਰ ਹੋ ਸਕਦੇ ਹਾਂ।
ਮੈਂ ਇੱਕ ਰਸਮੀ ਸ਼ਿਕਾਇਤ ਕਰਨਾ ਚਾਹੁੰਦਾ ਹਾਂ
ਤੁਸੀਂ ਇਸ ਬਾਰੇ ਸ਼ਿਕਾਇਤ ਕਰ ਸਕਦੇ ਹੋ:
- ਭੇਦਭਾਵ
- ਜਿਨਸੀ ਪਰੇਸ਼ਾਨੀ
- ਨਸਲੀ ਜਾਂ ਧਾਰਮਿਕ ਅਪਮਾਨ
- ਅੱਤਿਆਚਾਰ।
ਜੇ ਤੁਸੀਂ ਕੋਈ ਰਸਮੀ ਸ਼ਿਕਾਇਤ ਕਰਦੇ ਹੋ ਤਾਂ ਅਸੀਂ ਤੁਹਾਡੀ ਸਮੱਸਿਆ ਨੂੰ ਹੱਲ ਕਰਨ ਵਿੱਚ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ।
ਸ਼ਿਕਾਇਤ ਕਰਨਾ ਮੁਫ਼ਤ ਹੈ ਅਤੇ ਤੁਹਾਨੂੰ ਕਿਸੇ ਵਕੀਲ ਦੀ ਲੋੜ ਨਹੀਂ ਹੈ।
ਕਈ ਵਾਰ ਅਸੀਂ ਤੁਹਾਡੀ ਸ਼ਿਕਾਇਤ ਨਾਲ ਨਿਪਟ ਨਹੀਂ ਸਕਦੇ ਹਾਂ। ਜੇ ਅਜਿਹਾ ਹੁੰਦਾ ਹੈ, ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਉਂ ਅਤੇ ਕਿਸੇ ਸੰਸਥਾ ਦਾ ਸੁਝਾਅ ਦੇਣ ਦੀ ਕੋਸ਼ਿਸ਼ ਕਰਾਂਗੇ ਜੋ ਹੋ ਸਕਦਾ ਹੈ ਤੁਹਾਡੀ ਮਦਦ ਕਰ ਸਕਦੀ ਹੈ।
ਸ਼ਿਕਾਇਤ ਕਰਨ ਵਾਸਤੇ ਸਾਡੇ ਨਾਲ ਸੰਪਰਕ ਕਰੋ
ਅਸੀਂ ਮਨੁੱਖੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੇ ਆਦਰਸ਼ ਪੱਤਰ ਬਾਰੇ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕਰਦੇ ਹਾਂ
ਅਸੀਂ ਤੁਹਾਨੂੰ ਤੁਹਾਡੇ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਦੇ ਸਕਦੇ ਹਾਂ ਪਰ ਜੇ ਤੁਹਾਡੀ ਸ਼ਿਕਾਇਤ ਕਿਸੇ ਜਨਤਕ ਅਥਾਰਟੀ ਦੁਆਰਾ ਆਦਰਸ਼ ਪੱਤਰ ਦੀ ਉਲੰਘਣਾ ਕਰਨ ਬਾਰੇ ਹੈ, ਤਾਂ ਤੁਸੀਂ ਵਿਕਟੋਰੀਆ ਦੇ ਲੋਕਪਾਲ ਨਾਲ ਸੰਪਰਕ ਕਰ ਸਕਦੇ ਹੋ।
ਤੁਹਾਨੂੰ ਆਪਣੀ ਸ਼ਿਕਾਇਤ ਵਿੱਚ ਸਾਨੂੰ ਕੀ ਦੱਸਣ ਦੀ ਲੋੜ ਹੈ
ਤੁਹਾਡੀ ਸ਼ਿਕਾਇਤ ਨੂੰ ਸਮਝਣ ਵਿੱਚ ਸਾਡੀ ਮਦਦ ਕਰਨ ਲਈ, ਤੁਹਾਨੂੰ ਸਾਨੂੰ ਵੱਧ ਤੋਂ ਵੱਧ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸ ਵਿੱਚ ਸ਼ਾਮਲ ਹਨ:
- ਤੁਹਾਡੀ ਸੰਪਰਕ ਦੀ ਜਾਣਕਾਰੀ। ਅਸੀਂ ਹਮੇਸ਼ਾ ਤੁਹਾਡੀ ਨਿੱਜਤਾ ਦੀ ਰੱਖਿਆ ਕਰਾਂਗੇ ਅਤੇ ਤੁਹਾਡੇ ਸੰਪਰਕ ਵੇਰਵੇ ਕਿਸੇ ਹੋਰ ਨੂੰ ਨਹੀਂ ਦੇਵਾਂਗੇ।
- ਤੁਹਾਡੇ ਨਾਲ ਕੀ, ਕਿੱਥੇ ਅਤੇ ਕਦੋਂ ਵਾਪਰਿਆ ਸੀ ਇਸ ਦੇ ਵੇਰਵੇ
- ਇਸ ਬਾਰੇ ਵੇਰਵੇ ਕਿ ਸ਼ਿਕਾਇਤ ਕਿਸ ਦੇ ਬਾਰੇ ਹੈ ਅਤੇ ਉਹਨਾਂ ਨਾਲ ਤੁਹਾਡਾ ਸਬੰਧ (ਉਦਾਹਰਣ ਵਜੋਂ, ਜੇ ਉਹ ਤੁਹਾਡਾ ਰੁਜ਼ਗਾਰਦਾਤਾ ਹੈ, ਤੁਹਾਡੀ ਯੂਨੀਵਰਸਿਟੀ ਜਾਂ ਤੁਹਾਡਾ ਖੇਡ ਵਾਲਾ ਕੋਚ ਹੈ)।
ਅਸੀਂ ਤੁਹਾਡੀ ਸ਼ਿਕਾਇਤ ਨਾਲ ਕੀ ਕਰਾਂਗੇ
ਜਦ ਸਾਨੂੰ ਤੁਹਾਡੀ ਸ਼ਿਕਾਇਤ ਮਿਲਦੀ ਹੈ ਤਾਂ ਅਸੀਂ ਇਸ ਦੀ ਸਮੀਖਿਆ ਕਰਾਂਗੇ ਇਹ ਵੇਖਣ ਲਈ ਕਿ ਜੇ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਇਹ ਯਕੀਨੀ ਬਣਾਉਣ ਲਈ, ਹੋ ਸਕਦਾ ਹੈ ਕਿ ਸਾਨੂੰ ਤੁਹਾਨੂੰ ਹੋਰ ਜਾਣਕਾਰੀ ਬਾਰੇ ਪੁੱਛਣ ਦੀ ਲੋੜ ਪਵੇ।
ਅਸੀਂ ਤੁਹਾਨੂੰ ਇਹ ਵੀ ਪੁੱਛਾਂਗੇ ਕਿ ਤੁਸੀਂ ਕਿਸ ਕਿਸਮ ਦੇ ਹੱਲ ਜਾਂ ਨਤੀਜੇ ਦੀ ਮੰਗ ਕਰ ਰਹੇ ਹੋ, ਜਿਵੇਂ ਕਿ ਮੁਆਫੀ, ਵਿੱਤੀ ਮੁਆਵਜ਼ਾ ਜਾਂ ਵਿਵਹਾਰ ਨੂੰ ਬੰਦ ਕਰਨ ਦਾ ਵਾਅਦਾ।
ਤੁਹਾਡੇ ਨਾਲ ਗੱਲ ਕਰਨ ਦੇ ਬਾਅਦ, ਕਮਿਸ਼ਨ ਦਾ ਕੋਈ ਵਿਅਕਤੀ ਉਸ ਵਿਅਕਤੀ ਜਾਂ ਸੰਸਥਾ ਨਾਲ ਸੰਪਰਕ ਕਰੇਗਾ ਜਿਸ ਬਾਰੇ ਤੁਸੀਂ ਸ਼ਿਕਾਇਤ ਕਰ ਰਹੇ ਹੋ। ਅਸੀਂ ਕਰਾਂਗੇ:
- ਉਹਨਾਂ ਨੂੰ ਤੁਹਾਡੀ ਸ਼ਿਕਾਇਤ ਬਾਰੇ ਦੱਸਾਂਗੇ
- ਉਹਨਾਂ ਦੀਆਂ ਟਿੱਪਣੀਆਂ ਵਾਸਤੇ ਪੁੱਛਾਂਗੇ
- ਪਤਾ ਕਰਾਂਗੇ ਕਿ ਜੇ ਉਹ ਤੁਹਾਡੀ ਸ਼ਿਕਾਇਤ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਲਈ ਤਿਆਰ ਹਨ।
ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੇ ਕੀ ਕਿਹਾ ਹੈ। ਜੇ ਤੁਸੀਂ ਦੋਨੋਂ ਸਹਿਮਤ ਹੋ ਤਾਂ ਅਸੀਂ ਤੁਹਾਡੀ ਸ਼ਿਕਾਇਤ ਨੂੰ ਸਮਝੌਤਾ ਨਾਮਕ ਕਾਰਵਾਈ ਦੇ ਰਾਹੀਂ ਹੱਲ ਕਰਨ ਵਿੱਚ ਤੁਹਾਡੀ ਮਦਦ ਕਰਾਂਗੇ।
ਸਮਝੌਤੇ ਦੀ ਕਾਰਵਾਈ ਅਤੇ ਇਹ ਕਿਵੇਂ ਕੰਮ ਕਰਦੀ ਹੈ
ਵਿਅਕਤੀ ਜਾਂ ਸੰਸਥਾ ਨਾਲ ਤੁਹਾਡੀ ਸ਼ਿਕਾਇਤ ਦਾ ਹੱਲ ਕੱਢਣ ਦਾ ਇਕ ਤਰੀਕਾ ਸਮਝੌਤਾ ਹੋ ਸਕਦਾ ਹੈ। ਇਹ ਦੋਵੇਂ ਧਿਰਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਕੀ ਵਾਪਰਿਆ ਸੀ ਅਤੇ ਮੁੱਦਿਆਂ ਨੂੰ ਹੱਲ ਕਰਨ ਦਾ ਕੋਈ ਤਰੀਕਾ ਲੱਭਦੀ ਹੈ।
ਸਮਝੌਤਾ ਅਕਸਰ ਸ਼ਿਕਾਇਤਾਂ ਨੂੰ ਹੱਲ ਕਰਨ ਦਾ ਇਕ ਸਫਲ ਤਰੀਕਾ ਹੁੰਦਾ ਹੈ। ਜਿੰਨ੍ਹਾਂ ਲੋਕਾਂ ਨੇ ਸਾਡੀ ਸਮਝੌਤਾ ਕਾਰਵਾਈ ਦੀ ਵਰਤੋਂ ਕੀਤੀ ਹੈ, ਉਹਨਾਂ ਦਾ ਕਹਿਣਾ ਹੈ ਕਿ ਇਹ ਵਾਜਬ ਅਤੇ ਸਮਝਣਾ ਆਸਾਨ ਹੈ, ਅਤੇ ਉਹਨਾਂ ਨੂੰ ਵਧੀਆ ਹੱਲ ਕੱਢਣ ਵਿੱਚ ਮਦਦ ਕਰਦੀ ਹੈ।
ਸਮਝੌਤੇ ਵਿੱਚ ਭਾਗ ਲੈਣਾ ਸਵੈ-ਇੱਛਾ ਨਾਲ ਹੈ।
ਕਮਿਸ਼ਨ ਕੋਲ ਹੁਕਮ ਦੇਣ ਜਾਂ ਮੁਆਵਜ਼ਾ ਦਿਵਾਉਣ ਦੀ ਸ਼ਕਤੀ ਨਹੀਂ ਹੈ।
ਜੇ ਅਸੀਂ ਤੁਹਾਡੀ ਸ਼ਿਕਾਇਤ ਨੂੰ ਹੱਲ ਕਰਨ ਵਿੱਚ ਤੁਹਾਡੀ ਮਦਦ ਨਹੀਂ ਕਰ ਸਕਦੇ
ਕਈ ਵਾਰ ਅਸੀਂ ਤੁਹਾਡੀ ਸ਼ਿਕਾਇਤ ਨਾਲ ਨਿਪਟ ਨਹੀਂ ਸਕਦੇ ਹਾਂ। ਜੇ ਅਜਿਹਾ ਹੁੰਦਾ ਹੈ, ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਉਂ ਅਤੇ ਕਿਸੇ ਦੂਸਰੀ ਸੰਸਥਾ ਦਾ ਸੁਝਾਅ ਦੇਣ ਦੀ ਕੋਸ਼ਿਸ਼ ਕਰਾਂਗੇ ਜੋ ਹੋ ਸਕਦਾ ਹੈ ਤੁਹਾਡੀ ਮਦਦ ਕਰ ਸਕਦੀ ਹੈ।