Skip to content

ਕਮਿਸ਼ਨ ਬਾਰੇ

ਆਸਟ੍ਰੇਲੀਆ ਆਪਣੇ ਆਪ ਨੂੰ ਇਕ ਨਿਰਪੱਖ ਦੇਸ਼ ਵਜੋਂ ਵੇਖਣਾ ਪਸੰਦ ਕਰਦਾ ਹੈ। ਬਦਕਿਸਮਤੀ ਨਾਲ, ਕਈ ਵਾਰ ਲੋਕਾਂ ਨਾਲ ਇਸ ਕਰਕੇ ਗਲਤ ਵਿਵਹਾਰ ਕੀਤਾ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਵਿਖਾਈ ਦਿੰਦੇ ਹਨ, ਉਹ ਕਿੱਥੋਂ ਆਏ ਹਨ ਜਾਂ ਉਹ ਕਿਸ ਵਿੱਚ ਵਿਸ਼ਵਾਸ ਕਰਦੇ ਹਨ। ਵਿਕਟੋਰੀਆ ਵਿੱਚ ਲੋਕਾਂ ਨੂੰ ਪੱਖਪਾਤੀ ਵਿਵਹਾਰ ਤੋਂ ਬਚਾਉਣ ਲਈ ਕਾਨੂੰਨ ਹਨ ਅਤੇ ਵਿਕਟੋਰੀਆ ਦਾ ਬਰਾਬਰ ਮੌਕਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕਮਿਸ਼ਨ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜਿੰਨ੍ਹਾਂ ਨਾਲ ਪੱਖਪਾਤੀ ਵਿਵਹਾਰ ਕੀਤਾ ਗਿਆ ਹੈ। ਆਪਣੇ ਅਧਿਕਾਰਾਂ ਅਤੇ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ, ਦੇ ਬਾਰੇ ਪਤਾ ਕਰੋ।

Asian/Indian woman and man looking at a laptop screen. The women points at something on the screen.

ਕਮਿਸ਼ਨ ਕੀ ਹੈ?

ਕਮਿਸ਼ਨ ਇੱਕ ਸੁਤੰਤਰ ਸੰਸਥਾ ਹੈ ਜੋ ਭੇਦਭਾਵ, ਜਿਨਸੀ ਪਰੇਸ਼ਾਨੀ, ਅਤੇ ਨਸਲੀ ਤੇ ਧਾਰਮਿਕ ਅਪਮਾਨ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਬਣਾਈ ਗਈ ਸੀ।

ਅਸੀਂ ਇਹਨਾਂ ਪੱਖਪਾਤੀ ਵਿਵਹਾਰਾਂ ਬਾਰੇ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਲੋਕਾਂ ਦੀ ਮਦਦ ਕਰਦੇ ਹਾਂ ਅਤੇ ਇਹ ਵੀ:

  • ਲੋਕਾਂ ਅਤੇ ਸੰਸਥਾਵਾਂ ਨੂੰ ਬਰਾਬਰ ਦੇ ਮੌਕੇ ਅਤੇ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ
  • ਵਧੇਰੇ ਨਿਆਂਪੂਰਣ ਬਣਨ ਵਿੱਚ ਮਦਦ ਕਰਨ ਲਈ ਸੰਸਥਾਵਾਂ ਨੂੰ ਸਿੱਖਿਅਤ ਕਰਨਾ ਅਤੇ ਉਹਨਾਂ ਨਾਲ ਸਲਾਹ ਕਰਨੀ
  • ਗੰਭੀਰ ਭੇਦਭਾਵ ਅਤੇ ਜਿਨਸੀ ਪਰੇਸ਼ਾਨੀ ਬਾਰੇ ਖੋਜ ਅਤੇ ਤਫਤੀਸ਼ਾਂ ਨੂੰ ਪੂਰਾ ਕਰਨਾ
  • ਵਿਕਟੋਰੀਆ ਦੀ ਸਰਕਾਰ ਨੂੰ ਲੋਕਾਂ ਦੀ ਰੱਖਿਆ ਕਰਨ ਲਈ ਵਧੇਰੇ ਮਜ਼ਬੂਤ ਕਾਨੂੰਨ ਬਨਾਉਣ ਲਈ ਉਤਸ਼ਾਹਿਤ ਕਰਨਾ, ਅਤੇ ਯਕੀਨੀ ਬਨਾਉਣਾ ਕਿ ਸਾਡੇ ਵਰਤਮਾਨ ਕਾਨੂੰਨ ਕੰਮ ਕਰ ਰਹੇ ਹਨ।

ਕਮਿਸ਼ਨ ਮੇਰੀ ਮਦਦ ਕਿਵੇਂ ਕਰ ਸਕਦਾ ਹੈ?

ਅਸੀਂ ਤੁਹਾਨੂੰ ਵਾਜਬ ਵਿਵਹਾਰ ਦੇ ਤੁਹਾਡੇ ਅਧਿਕਾਰ ਬਾਰੇ ਦੱਸ ਸਕਦੇ ਹਾਂ, ਜਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਜੇ ਤੁਹਾਡੇ ਨਾਲ ਗਲਤ ਵਿਵਹਾਰ ਕੀਤਾ ਗਿਆ ਹੈ। ਸ਼ਾਇਦ ਅਸੀਂ ਵਿਵਹਾਰ ਨੂੰ ਰੋਕਣ ਵਿੱਚ ਮਦਦ ਕਰਨ ਅਤੇ ਤੁਹਾਨੂੰ ਇੱਕ ਮੁਆਫੀ ਜਾਂ ਮੁਆਵਜ਼ਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਸਕਦੇ ਹਾਂ।

ਅਸੀਂ ਕਨੂੰਨੀ ਸਲਾਹ ਨਹੀਂ ਦਿੰਦੇ, ਪਰ ਅਸੀਂ ਤੁਹਾਨੂੰ ਤੁਹਾਡੇ ਅਧਿਕਾਰਾਂ ਅਤੇ ਵਿਕਟੋਰੀਆ ਦੇ ਕਾਨੂੰਨਾਂ ਬਾਰੇ ਵਧੇਰੇ ਦੱਸ ਸਕਦੇ ਹਾਂ ਜੋ ਤੁਹਾਡੇ ਅਧਿਕਾਰਾਂ ਦੀ ਰੱਖਿਆ ਕਰਦੇ ਹਨ।

ਇਹ ਕਾਨੂੰਨ ਲੋਕਾਂ ਨੂੰ ਜਨਤਕ ਜੀਵਨ ਵਿੱਚ ਪੱਖਪਾਤੀ ਵਿਵਹਾਰ ਤੋਂ ਬਚਾਉਂਦੇ ਹਨ। ਉਹ ਨਿੱਜੀ ਵਿਵਹਾਰ ਨਾਲ ਸਬੰਧਿਤ ਨਹੀਂ ਹਨ, ਜਿਵੇਂ ਕਿ ਘਰ ਵਿੱਚ ਵਾਪਰੀ ਕੋਈ ਚੀਜ਼।

ਪਤਾ ਕਰੋ ਕਿ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ

ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ, ਜੇ ਤੁਹਾਨੂੰ ਪੱਖਪਾਤੀ ਵਿਵਹਾਰ ਦਾ ਤਜ਼ਰਬਾ ਹੋਇਆ ਹੈ, ਜਿੰਨ੍ਹਾਂ ਵਿੱਚ ਇਹ ਸ਼ਾਮਲ ਹਨ:

  • ਭੇਦਭਾਵ
  • ਜਿਨਸੀ ਪਰੇਸ਼ਾਨੀ
  • ਨਸਲੀ ਅਤੇ ਧਾਰਮਿਕ ਅਪਮਾਨ
  • ਅੱਤਿਆਚਾਰ

ਅਸੀਂ ਤੁਹਾਨੂੰ ਵਿਕਟੋਰੀਆ ਦੇ ਮਨੁੱਖੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੇ ਆਦਰਸ਼ ਪੱਤਰ ਬਾਰੇ ਵੀ ਦੱਸ ਸਕਦੇ ਹਾਂ।

ਤੁਹਾਡੇ ਅਧਿਕਾਰਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ

ਕਮਿਸ਼ਨ ਮੇਰੀ ਮਦਦ ਕਦੋਂ ਨਹੀਂ ਕਰ ਸਕਦਾ ਹੈ?

ਜੇ ਵਿਵਹਾਰ ਨਿੱਜੀ ਤੌਰ ਉੱਤੇ ਵਾਪਰਿਆ ਹੈ (ਉਦਾਹਰਣ ਵਜੋਂ ਘਰ ਵਿੱਚ)।

ਅਸੀਂ ਇਹਨਾਂ ਸਵਾਲਾਂ ਬਾਰੇ ਮਦਦ ਨਹੀਂ ਕਰ ਸਕਦੇ ਹਾਂ:

  • ਤੁਹਾਡੇ ਵੀਜ਼ੇ ਦੀ ਸਥਿਤੀ ਜਾਂ ਪ੍ਰਵਾਸ ਸਬੰਧੀ ਮੁੱਦੇ
  • ਪੁਲੀਸ ਸਬੰਧੀ ਮਾਮਲੇ
  • ਕੇਂਦਰ ਸਰਕਾਰ ਦੀਆਂ ਸੰਸਥਾਵਾਂ (ਜਿਵੇਂ ਕਿ ਗ੍ਰਹਿ ਮਾਮਲਿਆਂ ਦੇ ਵਿਭਾਗ) ਨਾਲ ਜੁੜੇ ਮੁੱਦੇ।

ਅਸੀਂ ਤੁਹਾਨੂੰ ਵਿਕਟੋਰੀਆ ਦੇ ਮਨੁੱਖੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੇ ਆਦਰਸ਼ ਪੱਤਰ ਬਾਰੇ ਜਾਣਕਾਰੀ ਦੇ ਸਕਦੇ ਹਾਂ ਪਰ ਅਸੀਂ ਆਦਰਸ਼ ਪੱਤਰ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕਰਦੇ।

ਹੋਰ ਸੰਸਥਾਵਾਂ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ ਜੇ ਅਸੀਂ ਅਜਿਹਾ ਨਹੀਂ ਕਰ ਸਕਦੇ:

ਸ਼ਰਣ ਮੰਗਣ ਵਾਲੇ, ਸ਼ਰਨਾਰਥੀ ਅਤੇ ਪ੍ਰਵਾਸੀ

Refugee Legal
ਫੋਨ: (03) 9413 0100, 10 ਵਜੇ ਸਵੇਰ–2ਵਜੇ ਦੁਪਹਿਰ, ਬੁੱਧਵਾਰ ਅਤੇ ਸ਼ੁੱਕਰਵਾਰ

ਖਪਤਕਾਰਾਂ ਦੇ ਅਧਿਕਾਰ

ਕੰਜ਼ਿਊਮਰ ਅਫੇਅਰਜ਼ ਵਿਕਟੋਰੀਆ
ਫੋਨ: 1300 55 81 81

ਪਰਿਵਾਰਕ ਹਿੰਸਾ ਜਾਂ ਜਿਨਸੀ ਹਮਲਾ

1800 Respect
ਫੋਨ: 1800 737 732
ਦੁਭਾਸ਼ੀਆ: 13 14 50

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਵਿਕਟੋਰੀਆ ਦੀਆਂ ਸਰਕਾਰੀ ਸੰਸਥਾਵਾਂ ਬਾਰੇ ਸ਼ਿਕਾਇਤਾਂ

ਵਿਕਟੋਰੀਆ ਦਾ ਲੋਕਪਾਲ
ਫੋਨ: (03) 9613 6222 or 1800 806 314 (ਕੇਵਲ ਦਿਹਾਤੀ ਵਿਕਟੋਰੀਆ)।

ਪ੍ਰਵਾਸ, ਵੀਜ਼ਾ ਅਤੇ ਨਾਗਰਿਕਤਾ ਵਿੱਚ ਦੇਰੀਆਂ, ਅਤੇ ਨਜ਼ਰਬੰਦੀ ਕੇਂਦਰ

ਰਾਸ਼ਟਰਮੰਡਲ ਲੋਕਪਾਲ
ਫੋਨ: 1300 362 072

ਕਾਨੂੰਨੀ ਸਹਾਇਤਾ

ਵਿਕਟੋਰੀਆ ਲੀਗਲ ਏਡ
ਫੋਨ: 1300 792 387

ਪੁਲਿਸ ਦੇ ਵਿਵਹਾਰ ਬਾਰੇ ਸ਼ਿਕਾਇਤਾਂ

ਸੁਤੰਤਰ ਵਿਆਪਕ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ
ਫੋਨ: 1300 735 135

ਕਿਰਾਏਦਾਰਾਂ ਦੇ ਅਧਿਕਾਰ (ਉਹਨਾਂ ਲੋਕਾਂ ਵਾਸਤੇ ਮਦਦ ਜੋ ਆਪਣਾ ਘਰ ਕਿਰਾਏ ਉੱਤੇ ਦਿੰਦੇ ਹਨ)

ਟੇਨੈਂਟਸ ਵਿਕਟੋਰੀਆ
ਫੋਨ: (03) 9416 2577
ਸਮਾਜਿਕ ਰਿਹਾਇਸ਼ ਵਾਲੇ ਕਿਰਾਏਦਾਰਾਂ ਦੀ ਸਲਾਹ ਲਾਈਨ: 1800 068 860

ਔਰਤਾਂ ਦੀ ਸਿਹਤ

ਔਰਤਾਂ ਦੀ ਸਿਹਤ ਦਾ ਬਹੁ-ਸੱਭਿਆਚਾਰਕ ਕੇਂਦਰ
ਫੋਨ: 1800 656 421

ਕੰਮ ਦੀ ਜਗ੍ਹਾ ਵਿੱਚ ਸੁਰੱਖਿਆ ਦੇ ਮੁੱਦੇ ਜਾਂ ਧੱਕੇਸ਼ਾਹੀ

ਵਰਕਸੇਫ ਵਿਕਟੋਰੀਆ
ਸਲਾਹ ਲਈ ਲਾਈਨ: 1800 136 089
ਸੰਕਟਾਂ ਵੇਲੇ :13 23 60

Was this page helpful?
Please select Yes or No and the second form section will appear below: